ਕਦੋਂ ਤੱਕ ਮੌਸਮ ਇੱਕੋ ਜਿਹਾ ਰਹੂਗਾ,
ਇੱਕ ਨਾ ਇੱਕ ਦਿਨ ਤਾਂ ਬਦਲਣਾ ਪਊਗਾ
ਕੀ ਹੋਇਆ ਅੱਜ ਹਾਲਾਤ ਮੇਰੇ ਮਾੜੇ ਨੇ,
ਹਾਲਾਤਾਂ ਨੂੰ ਇੱਕ ਦਿਨ ਬਦਲਣਾ ਪਊਗਾ...
ਹੌਲੀ ਹੌਲੀ ਰੱਬ ਵੀ ਮੰਨ ਹੀ ਜਾਊਗਾ,
ਆਖਿਰ ਦੋਹਾਂ ਦਾ ਪਿਆਰ ਵੇਖ ਕੇ
ਰੱਬ ਨੂੰ ਵੀ ਇੱਕ ਦਿਨ ਬਦਲਣਾ ਪਊਗਾ...
Punjabi Love Status
ਹਾਸੇ ਮੇਰੇ ਹੰਝੂਆਂ 'ਚ ਬਦਲ ਗਏ
ਤੇਰੇ ਨਾਲ ਬਹਿ ਕੇ ਹੱਸਣ ਨੂੰ #ਦਿਲ ਕਰਦਾ <3
ਕਿੰਨੀ ਕੁ ਦੇਰ ਮਨ ਵਿਚ ਮੈਂ ਕੱਲਾ ਗੱਲਾਂ ਕਰੂੰਗਾ
ਤੈਨੂੰ ਗੱਲ ਕਹਿ ਕੇ ਦੱਸਣ ਨੂੰ ਦਿਲ ਕਰਦਾ <3
ਨਿੱਤ ਮਰਨ ਵਾਸਤੇ ਸੋਚਦਾ ਮੈਂ ਰਹਿਣਾ,,,
ਤੇਰੇ ਵੱਲ ਰਹਿ ਕੇ ਵੱਸਣ ਨੂੰ ਦਿਲ ਕਰਦਾ <3
Punjabi Sad Status
ਤੈਨੂੰ ਦੇਖਣ ਲਈ ਲੋੜ ਨਾ ਮੈਨੂੰ ਇਹਨਾਂ ਅੱਖਾਂ ਦੀ
ਰੱਬ ਕੋਲੋਂ ਤੈਨੂੰ ਹੀ ਮੰਗਦਾ ਲੋੜ ਨਾ ਮੈਨੂੰ ਲੱਖਾਂ ਦੀ
ਕੱਲੇ ਦਾ ਨਾ ਮੇਰਾ ਇਸ ਦੁਨੀਆ ਵਿਚ ਦਿਲ ਲਗਦਾ
ਤੇਰੇ ਬਿਨਾ ਤੂੰ ਦੱਸ ਹੋਰ #ਦਿਲ ਵਿਚ ਮੈਂ ਰੱਖਾਂ ਕੀ ?
ਉਂਝ ਮੈਂ ਕਿਸੇ ਨੂੰ ਦੱਸਦਾ ਨੀ ਬੱਸ ਮੈਨੂੰ ਤੂੰ ਚਾਹੀਦੀ ਏਂ
ਇਹ ਗੱਲ ਤੈਨੂੰ ਕਿਵੇਂ ਤੇ ਕਿਦਾਂ ਆਖਾਂ ਨੀ... ?
Punjabi Love Status
ਰਾਤਾਂ ਨੂੰ ਕੱਲਾ ਬਹਿ ਕੇ ਤੇਰੇ ਨਾਲ ਬੋਲਦਾ ਰਹਿਣਾ
ਭਾਵੇਂ ਹੁਣ ਤੇਰੀ ਥਾਂ ਤੇ ਤੇਰੀ #ਯਾਦ ਹੁੰਦੀ ਏ
ਫੇਰ ਵੀ ਪਹਿਲਾਂ ਵਾਂਗ ਤੇਰੇ ਵਾਰੇ ਸੋਚਦਾ ਰਹਿਣਾ
ਕਦੇ ਤੂੰ ਵੀ ਮੇਰੇ ਨਾਲ ਬੋਲਦੀ ਹੁੰਦੀ ਸੀ
ਆਹੀ ਸੋਚ ਸਾਰੀ ਸਾਰੀ ਰਾਤ ਮੈਂ ਡੋਲਦਾ ਰਹਿਣਾ
ਨੀਂਦ #ਰਾਤ ਨੂੰ ਦੋ ਪਲ ਲਈ ਹੀ ਹੈ ਆਉਂਦੀ ਤਾਂ ਵੀ
ਵਾਰੀ ਵਾਰੀ ਉਠ ਅੱਖਾਂ ਦੇ ਬੂਹੇ ਮੈਂ ਖੋਲਦਾ ਰਹਿਣਾ...
Punjabi Sad Status
ਚਾਅ ਨਾ ਮੇਰੇ ਤੋ ਸਾਂਭਿਆ ਗਿਆ ਸੀ
ਜਦੋ ਤੇਰੇ ਨਾਲ ਪਹਿਲੀ ਵਾਰ ਗੱਲ ਹੋਈ ਸੀ
ਸਾਰਿਆਂ ਨਾਲੋਂ ਤਕੜਾ ਆਪਣੇ ਆਪ ਨੂੰ ਸਮਝਣ ਲੱਗ ਗਿਆ ਸੀ
ਜਦੋਂ ਸਾਰੀ ਦੁਨੀਆ ਛੱਡ ਕੇ ਤੂੰ ਮੇਰੇ ਵੱਲ ਹੋਈ ਸੀ
ਤੇਰੇ ਨਾਲ ਗੱਲ ਨਾ ਹੋਣ ਤੇ ਤਕਲੀਫ਼ ਵੀ ਹਰ ਪਲ ਹੋਈ ਸੀ
ਤੂੰ ਮੇਰੇ ਤੋਂ ਵੱਖ ਹੋਗੀ, ਇਹ ਗੱਲ ਵੀ ਮੈਂ ਜਰ ਲੈਂਦਾ,
ਖੁਦ ਨੂੰ ਵੀ ਸਾਂਭ ਲੈਂਦਾ, ਪਰ ਦਿਲ ਤੋਂ ਨਾ ਆਹ ਝੱਲ ਹੋਈ ਸੀ...
Punjabi Sad Status