Dharam Singh Cheema

107
Total Status

Sade Naal Moh Paya Kiun Si

ਜੇ ਤੂੰ ਸਾਨੂੰ ਗੈਰ ਹੀ ਬਨਾਉਣਾ ਸੀ,
ਪਹਿਲਾਂ ਆਪਣਾ ਬਣਾਇਆ ਕਿਉਂ ਸੀ,
ਜੇ ਪਿਆਰ ਦੀ ਕਦਰ ਨਹੀ ਸੀ ਕਰਨੀ,
ਸਾਡੇ ਨਾਲ ਦਿਲ ਵਟਾਇਆ ਕਿਉਂ ਸੀ,
ਜੇ ਸਾਨੂੰ ਦਿਲ ਚ ਰੱਖਣਾ ਨਹੀ ਸੀ,
ਦਿਲ ਤੇ ਸਾਡਾ ਨਾਂ ਵਾਹਿਆ ਕਿਉਂ ਸੀ,
ਜੇ ਸਾਡੇ ਤੋ ਅੱਖਾਂ ਹੀ ਚੁਰਾਉਣੀਆਂ ਸੀ,
ਅੱਖਾਂ ਨਾਲ ਅੱਖਾਂ ਨੂੰ ਮਿਲਾਇਆ ਕਿਉਂ ਸੀ,
ਜੇ ਸਾਨੂੰ ਹਿਜ਼ਰਾਂ ਦੀ ਅੱਗ 'ਚ ਸਾੜਨਾ ਸੀ,
ਜ਼ੁਲਫਾਂ ਦੀ ਛਾਵੇਂ ਸਾਨੂੰ ਬਿਠਾਇਆ ਕਿਉਂ ਸੀ,
ਜੇ ਸਾਨੂੰ ਖੂਨ ਦੇ ਹੰਝੂ ਹੀ ਰੁਆਉਣੇ ਸੀ,
ਸਾਨੂੰ ਬੁੱਲਾਂ ਦੀ ਹਾਸੀ ਬਣਾਇਆ ਕਿਉਂ ਸੀ,
ਜੇ ਸਾਨੂੰ ਜਿਉਂਦੇ ਜੀਅ ਦਫਨਾਉਣਾਂ ਹੀ ਸੀ,
ਸਾਡੇ ਅੰਦਰ ਦਾ ਆਸ਼ਿਕ ਜਗਾਇਆ ਕਿਉਂ ਸੀ,
ਜਦੋ ਪਤਾ ਸੀ ਤੂੰ ਸਾਡਾ ਸਾਥ ਨਹੀ ਨਿਭਾਉਣਾ
ਦੱਸੀ ਸਾਡੇ ਨਾਲ ਇੰਨਾਂ ਮੋਹ ਪਾਇਆ ਕਿਉਂ ਸੀ...

Lafzon Paar Hoi Meri Ishq Kahani

ਲਫਜ਼ੋਂ ਪਾਰ ਹੋਈ ਮੇਰੀ ਇਸ਼ਕ ਕਹਾਣੀ,
ਇਹਦਾ ਜ਼ਿਕਰ ਹੁਣ ਮੇਥੋਂ ਕਰ ਨੀ ਹੁੰਦਾ,
ਬੇਕਾਬੂ ਬਾਰਿਸ਼ਾਂ ਦਾ ਇਹ ਬੇਕਾਬੂ ਪਾਣੀ,
ਕੱਚੇ ਘੜਿਆਂ 'ਚ ਹੁਣ ਮੈਥੋਂ ਭਰ ਨੀ ਹੁੰਦਾ...

Sajjan da Sath Nahi Chadi Da

ਜਿਸ ਦਰਖਤ ਛਾਵੇਂ ਬਹੀਏ,
ਉਸਨੂੰ ਕਦੇ ਵੱਢੀ ਦਾ ਨੀ ਹੁੰਦਾ,
ਸੱਜਣ ਰੁੱਸੇ ਭਾਵੇਂ ਲੱਖ ਵਾਰ,
ਸਾਥ ਕਦੇ ਛੱਡੀ ਦਾ ਨੀ ਹੁੰਦਾ,
ਲੱਖ ਦੂਰ ਹੋਵੇ ਸੱਜਣ ਅੱਖਾਂ ਤੋਂ,
ਦਿਲ ਚੋਂ ਕਦੇ ਕੱਢੀ ਦਾ ਨੀ ਹੁੰਦਾ,
ਇੱਕ ਦੀ ਹੋ ਜਾ ਇੱਕ ਦੀ ਬਣ ਜਾ,
ਹਰ ਅੱਗੇ ਪੱਲਾ ਅੱਡੀ ਦਾ ਨੀ ਹੁੰਦਾ...

Pyar Roohan de mel naal Hunda

ਪਰਖ਼ੀ ਜਾਂਦੀ ਯਾਰਾਂ ਦੀ ਯਾਰੀ ਔਖੇ ਵਕਤ ਵੇਲੇ,
ਹਰ ਰੋਜ਼ ਹੱਥ ਮਿਲਾਉਣ ਵਾਲਾ ਯਾਰ ਨੀ ਹੁੰਦਾ,

ਸਿਰ ਧੜ ਦੀ ਬਾਜ਼ੀ ਲਾਉਣੀ ਪੈਂਦੀ ਸਿਦਕ ਲਈ,
ਐਵੇ ਸਿਰ ਬੰਨ ਦਸਤਾਰ ਕੋਈ ਸਰਦਾਰ ਨੀ ਹੁੰਦਾ,

ਚਾਰ ਬੰਦਿਆ 'ਚ ਬਹਿ ਕੇ ਵੀ ਮਸਲ਼ੇ ਹੱਲ ਹੋ ਜਾਂਦੇ,
ਹਰ ਝਗੜੇ ਦਾ ਹੱਲ ਜੱਗ ਤੇ ਹਥਿਆਰ ਨੀ ਹੁੰਦਾ,

ਰੂਹਾਂ ਦੇ ਮੇਲ ਨਾਲ ਹੀ ਜ਼ਿੰਦਗੀ ਦੇ ਸਫ਼ਰ ਮੁੱਕਦੇ,
ਜਿਸਮਾਂ ਦੇ ਸਹਾਰੇ ਨਿਭਦਾ ਕਦੇ ਪਿਆਰ ਨੀ ਹੁੰਦਾ...

Tera Saath Nibhaun Wala Koi Naa

ਮੰਨਿਆ ਕਿ ਅੱਜ ਅਸੀਂ ਹਾਂ ਇਕੱਲੇ ਹੋ ਚੱਲੇ,
ਪਰ ਸਾਥ ਤੇਰਾ ਵੀ ਨਿਭਾਉਣ ਵਾਲਾ ਕੋਈ ਨਾ,
ਮੂੰਹ ਫੇਰ ਲਿਆ ਹਾਲਾਤ ਵੇਖ ਸਭ ਨੇ ਸਾਥੋਂ ,
ਪਰ ਤੈੰਨੂ ਵੀ ਗਲ ਲਾਉਣ ਵਾਲਾ ਕੋਈ ਨਾ,
ਸਾਰੀ ਜ਼ਿੰਦਗੀ ਕਮੀ ਮਹਿਸੂਸ ਹੋਉਗੀ ਤੇਰੀ,
ਪਰ ਤੈੰਨੂ ਵੀ ਸਾਡੇ ਜਿੰਨਾ ਚਾਹੁੰਣ ਵਾਲਾ ਕੋਈ ਨਾ,
ਮੰਨਿਆ ਕਿ ਦੁੱਖਾਂ ਨੇ ਸਾਨੂੰ ਆਣ ਘੇਰ ਲਿਆ,
ਪਰ ਦੁੱਖ ਤੇਰੇ ਵੀ ਵੰਡਾਉਣ ਵਾਲਾ ਕੋਈ ਨਾ,
ਹੁਣ ਹੋ ਗਏ ਸਾਰੇ ਹੱਸਣ ਵਾਲੇ ਯਾਰਾ ਸਾਡੇ ਤੇ,
ਪਰ ਹੁਣ ਤੈੰਨੂ ਵੀ ਵਿਰਾਉਣ ਵਾਲਾ ਕੋਈ ਨਾ,
ਤੈੰਨੂ ਛੱਡ ਸਾਨੂੰ ਕੰਡਿਆ ਤੇ ਤੁਰਨਾ ਪੈ ਗਿਆ,
ਪਰ ਤੇਰੇ ਅੱਗੇ ਵੀ ਫੁੱਲ ਵਿਛਾਉਣ ਵਾਲਾ ਕੋਈ ਨਾ...