Anu Sandhu

1038
Total Status

Sube Di Kachehri

ਸੂਬੇ ਦੀ ਕਚਹਿਰੀ ਚੱਲੇ

ਛੋਟੇ-ਛੋਟੇ ਦੋ ਲਾਲ ਸੀ

ਉਮਰਾਂ ਸੀ ਨਿੱਕੀਆਂ ਤੇ

ਹੌਸਲੇ ਇੱਕ ਮਿਸਾਲ ਸੀ ।

ਮੁੜਨਾ ਨਹੀਂ ਅੱਜ

ਉਹਨਾਂ ਆਪ ਨੂੰ ਖਿਆਲ ਸੀ

ਦਾਦੀ ਨੇ ਵੀ ਜਿਗਰਾ ਰੱਖ

ਦੋਹਾਂ ਮਥੇ ਕਲਗੀ ਸਜਾਈ ਸੀ

ਈਨ ਨਾ ਸੀ ਕਬੂਲ

ਜਾਨ ਦੇਣ ਨੂੰ ਤਿਆਰ ਸੀ

ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਨੂੰ

ਆਪਣੀ ਕੌਮ ਦਾ ਖਿਆਲ ਸੀ

Sanu Dushman Nahi Lalkar Sakde

ਕਲਗੀ ਵਾਲੜੇ ਮੇਰੇ ਦਸ਼ਮੇਸ਼ ਸਤਿਗੁਰੂ

ਤੇਰੇ ਖੂਨ ਦਾ ਕਰਜ਼ ਨਹੀਂ ਉਤਾਰ ਸਕਦੇ॥

ਚਾਂਦਨੀ ਚੌਕ,ਚਮਕੌਰ ਗੜੀ ਤੇ ਸਰਹਿੰਦ ਨੀਂਹਾਂ,

ਅਸੀਂ ਦਿਲੋਂ ਨਹੀਂ ਕਦੇ ਵਿਸਾਰ ਸਕਦੇ ॥

ਮਾਛੀਵਾੜੇ ਦਾ ਜੰਡ, ਬੁਰਜ ਦੀ ਰਾਤ ਠੰਡੀ,

ਸਾਡੇ ਸਿਦਕ ਨੂੰ ਕਦੇ ਨਹੀਂ ਮਾਰ ਸਕਦੇ॥

ਤੇਰੇ ਮਾਤਾ ਪਿਤਾ, ਪੁੱਤਾਂ ਦੇ ਖੂਨ ਸਦਕਾ,

ਸਾਨੂੰ ਦੁਸ਼ਮਨ ਨਹੀਂ ਕਦੇ ਲਲਕਾਰ ਸਕਦੇ॥

Jo Sada Apna Hunda Hai

ਜੋ ਸਾਡਾ ਆਪਣਾ ਹੁੰਦਾ ਹੈ,,
ਉਹ ਸਾਡਾ ਸਾਥ ਛੱਡ ਕੇ ਕਦੇ ਨਹੀਂ ਜਾਂਦਾ,
ਤੇ ਜੋ ਸਾਡਾ ਸਾਥ ਛੱਡ ਕੇ ਚਲਿਆ ਜਾਵੇ,
ਉਹ ਕਦੇ ਸਾਡਾ ਆਪਣਾ ਨਹੀਂ ਹੁੰਦਾ...

Jadon Khas Koi Milda

ਫਿੱਕੀ ਚਾਹ ਵੀ ਓਦੋ ਮਿੱਠੀ ਮਿੱਠੀ ਲੱਗਦੀ
ਲੱਗੇ ਜੇਠ ਦੀ ਲੋਅ ਜਿਵੇਂ ਸੀਤ ਕੋਈ ਵੱਗਦੀ
ਮੁਹੱਬਤਾਂ ਦਾ ਬੂਟਾ ਫੇਰ ਦਿਲ ਵਿੱਚ ਖਿਲਦਾ ♥️
ਦਿਨ ਲੰਘਦੇ ਨੇ ਸੋਹਣੇ ਜਦੋ ਖਾਸ ਕੋਈ ਮਿਲਦਾ 😍

Je Tu Sunyare Kolon

ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਢਾਉਣੀਆਂ
ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਢਾਉਣੀਆਂ
ਸਾਨੂੰ ਵੀ ਕਢਾ ਦੇ ਗੁੱਟ ਮੁੰਡਿਆ
ਨਹੀਂ ਤਾਂ ਜਾਣਗੇ ਹੋਏ
ਨਹੀਂ ਤਾਂ ਜਾਣਗੇ ਮੁਲਾਹਜੇ ਟੁੱਟ ਮੁੰਡਿਆ
ਨਹੀਂ ਤਾਂ ਜਾਣਗੇ....