Page - 4

Jazbaata Nu Samajh Sake

ਪਿਆਰ ਓਹ ਜੋ ਜਜ਼ਬਾਤਾ ਨੂੰ ਸਮਝ ਸਕੇ
ਮੁਹੱਬਤ ਓਹ ਜੋ ਅਹਿਸਾਸ ਨੂੰ ਸਮਝ ਸਕੇ ♥️
ਮਿਲ ਜਾਂਦੇ ਨੇ ਮੇਰੇ ਵਰਗੇ ਆਪਣਾ ਕਹਿਣ ਵਾਲੇ
ਪਰ ਆਪਣਾ ਓਹ ਜੋ ਬਿਨਾ ਕਹੇ ਹਰ ਬਾਤ ਨੂੰ ਸਮਝ ਸਕੇ ♥️

Ho Gayi Begani

ਵੇਚੀ ਥਾਂ ਤਾਂ ਹੋ ਜਾਏ ਬੇਗਾਨੀ
ਫੇਰ ਨਾ ਰਹਿੰਦੀ ਓ ਖਾਨਦਾਨੀ
ਹੱਥ ਚਲਾਕੀ ਕਰਨ ਲਫੰਗੇ
ਓਪਰੀ ਵੇਖ ਕੇ ਨਿਤ ਜਨਾਨੀ

ਕੀ ਵਿਕੇਗਾ ਕੀ ਮੈਂ ਬੀਜਾਂ
ਲਾਭ ਹੋਵੇ, ਨਾ ਹੋਵੇ ਹਾਨੀ
ਅੱਜ ਵੀਆਹ ਉਸਦਾ ਲੱਗੇ
ਘੋੜੀ ਚੜ੍ਹਿਆ ਪਾ ਸ਼ੇਰਵਾਨੀ

ਅਕਲਾਂ ਨੂੰ ਤਾਂ ਤਾਲੇ ਲੱਗੇ
ਚੰਗੀ ਗੱਲ ਨਾ ਚੜੇ ਜ਼ੁਬਾਨੀ
ਸਾਰੇ ਪਿੰਡੀ ਪਹਿਰੇ ਲੱਗਣ
ਚੋਰਾਂ ਤੇ ਰੱਖਣ ਲਈ ਨਿਗਰਾਨੀ

ਪਿੰਡਾਂ ਵਿਚ ਹੀ ਰਾਖ਼ਸ਼ ਵੱਸਣ
ਤੰਗ ਜਿਨ੍ਹਾਂ ਤੋਂ ਹੈ ਮਰਦਾਨੀ

ਕੇਸ ਕਟਾਕੇ ਲਾ ਲਾਏ ਚਸ਼ਮੇ
ਨਾ ਮਤੀ ਦਾਸ ਦੀ ਯਾਦ ਕੁਰਬਾਨੀ

ਮਤਲਬ ਨੂੰ ਸਭ ਹੱਥ ਮਿਲਉਂਦੇ
ਦਰਦੀ ਨਹੀਂ ਕੋਈ ਦਿਲ ਦਾ ਸਾਹਨੀ...
 

Mitha Mitha Bol Ho Gya

ਐਵੇਂ ਗੈਰਾਂ ਨਾਲ ਮਿੱਠਾ ਮਿੱਠਾ ਬੋਲ ਹੋ ਗਿਆ,
ਸਾਥੋਂ ਜਿੰਦਗੀ ਵਿੱਚ ਆਪੇ ਜਹਿਰ ਘੋਲ ਹੋ ਗਿਆ,
ਰਹੂ ਉਗਲਾਂ ਦੇ ਪੋਟਿਆਂ ਵਿੱਚੋਂ ਲਹੂ ਸਿਮਦਾ,
ਹੀਰਿਆਂ ਭੁਲੇਖੇ ਲਵ ਕੋਲੋਂ ਕੱਚ ਫਰੋਲ ਹੋ ਗਿਆ...

Viah ton pehla sir dard?

ਪਤਨੀ ਨੇ ਪਿਆਰ ❤️ ਨਾਲ ਪਤੀ ਦਾ ਸਿਰ ਦਬਾਉਂਦੇ ਹੋਏ ਪੁੱਛਿਆ :-
ਹੁਣ ਤਾਂ ਮੈਂ ਰੋਜ਼ ਤੁਹਾਡਾ ਸਿਰ ਦਬਾਉਂਦੀ ਹਾਂ,
ਵਿਆਹ ਤੋਂ ਪਹਿਲਾਂ ਕੌਣ ਦਬਾਉਂਦਾ ਸੀ.? ☺️ 🤔
ਪਤੀ ਬੜੀ ਮਾਸੂਮੀਅਤ ਨਾਲ ਬੋਲਿਆ :-
ਵਿਆਹ ਤੋਂ ਪਹਿਲਾ ਸਿਰ ਦਰਦ ਹੁੰਦਾ ਹੀ ਨਹੀਂ ਸੀ 🙄😜🤣

PagalKhane ch patarakar

ਪਾਗਲਖਾਨੇ 'ਚ ਇਕ ਮਹਿਲਾ ਪੱਤਰਕਾਰ ਨੇ ਡਾਕਟਰ ਨੂੰ ਪੁੱਛਿਆ:-
ਤੁਸੀਂ ਕਿਵੇਂ ਪਛਾਣਦੇ ਹੋ ਵੀ ਕਿਹੜਾ ਮਾਨਸਿਕ ਰੋਗੀ ਹੈ ਤੇ ਕਿਹੜਾ ਨਹੀਓ ?
ਡਾਕਟਰ: ਆਪਾਂ ਇਕ ਵਾਸ਼ਿੰਗ ਮਸ਼ੀਨ ਪਾਣੀ ਨਾਲ ਨੱਕੋ ਨੱਕ ਭਰ ਦਿੰਦੇ ਹਾਂ ਤੇ ਫੇਰ ਮਰੀਜ ਨੂੰ
ਇਕ ਚੱਮਚ
ਇਕ ਗਲਾਸ
ਤੇ ਇਕ ਬਾਲਟੀ
ਦੇ ਕੇ ਕਹਿੰਦੇ ਹਾਂ ਵੀ ਇਸਨੂੰ ਖਾਲੀ ਕਰੋ
ਮਹਿਲਾ ਪੱਤਰਕਾਰ: ਵਾਹ ! ਬਹੁਤ ਵਧੀਆ !
ਮਤਲਬ ਜਿਹੜਾ ਨੌਰਮਲ ਬੰਦਾ ਹੋਏਗਾ ਉਹ ਬਾਲਟੀ ਦੀ ਵਰਤੋਂ ਕਰੇਗਾ ਕਿਓਕਿ ਉਹ ਚੱਮਚ ਤੇ ਗਲਾਸ ਤੋਂ ਵੱਡੀ ਹੈ ।
ਡਾਕਟਰ: ਜੀ ਨਹੀਓ ! ਨੌਰਮਲ ਮਨੁੱਖ ਵਾਸ਼ਿੰਗ ਮਸ਼ੀਨ ਚ ਲੱਗੇ ਡ੍ਰੇਨ ਸਵਿੱਚ ਨੂੰ ਘੁੰਮਾ ਕੇ ਖਾਲੀ ਕਰਦੇ ਨੇ,
ਤੁਸੀਂ 39 ਨੰਬਰ ਦੇ ਬੈਡ ਤੇ ਜਾਓ ਤੇ ਲੇਟ ਜਾਓ ਤਾਂ ਜੋ ਤੁਹਾਡੀ ਜਾਂਚ ਕਰ ਸਕੀਏ ।
ਜੇਕਰ ਤੁਸੀਂ ਵੀ ਪੜ੍ਹਦਿਆਂ ਹੋਇਆਂ ਬਾਲਟੀ ਸੋਚਿਆ ਸੀ ਤਾਂ ਕਿਰਪਾ ਤੁਸੀਂ ਬੈਡ ਨੰਬਰ 40 ਤੇ ਜਾ ਕੇ ਪੈ ਜਾਓ
ਅਤੇ ਹਾਂ ਸ਼ੇਅਰ ਵੀ ਕਰ ਸਕਦੇ ਹੋ, ਹਜੇ ਹੋਰ ਬਹੁਤ ਬੈਡ ਖਾਲੀ ਨੇ
😂😂😂😂😂😂😂😂😂😂😂