Nachhatar Gill - Sade cham diya jutiya
ਸਾਨੂੰ ਕੁਝ ਵੀ ਨਾ ਯਾਦ ਰਿਹਾ ਤੇਰੇ ਤੋਂ ਬਗੈਰ,
ਉਨਾ ਕਰਾਂਗੇ ਪਿਆਰ, ਜਿਨਾਂ ਕਰੇਂਗੀ ਤੂੰ ਕਹਿਰ……(2)
ਮਾਰ ਛਮਕਾਂ ਤੁੰ, ਸਾਨੂੰ ਭਾਵੇਂ ਰੱਜ ਕੇ ਰਵਾ ਲੈ…..
ਪਰ ਛੱਡ ਕੇ ਨਾ ਜਾ…
ਸਾਡੇ ਚੰਮ ਦੀਆਂ ਜੁੱਤੀਆਂ, ਸਵਾਂ ਕੇ ਪੈਰੀਂ ਪਾ ਲੈ,
ਪਰ ਛੱਡ ਕੇ ਨਾ ਜਾ……ਤੂੰ ਛੱਡ ਕੇ ਨਾ ਜਾ..
ਦੁੱਖ ਦੇ ਤੂੰ ਹਜ਼ਾਰਾਂ, ਹੱਸ ਹੱਸ ਕੇ ਸਹਾਂਗੇ,
ਸੀ ਲਵਾਂਗੇ ਨੀ ਬੁੱਲ, ਪਰ ਸੀਅ ਨਾ ਕਹਾਂਗੇ……(2)
ਸਾਡੇ ਹੋਂਓਕੀਆਂ ਨੂੰ….
ਹੋਂਓਕੀਆਂ ਨੂੰ ਛਾਂਜਰਾਂ ਚ, ਬੰਨ ਛਣਕਾਂ ਲੈ……
ਪਰ ਛੱਡ ਕੇ ਨਾ ਜਾ…
ਸਾਡੇ ਚੰਮ ਦੀਆਂ ਜੁੱਤੀਆਂ, ਸਵਾਂ ਕੇ ਪੈਰੀਂ ਪਾ ਲੈ,
ਪਰ ਛੱਡ ਕੇ ਨਾ ਜਾ……ਤੂੰ ਛੱਡ ਕੇ ਨਾ ਜਾ..
ਰੁੱਤ ਮਿਲਣੇ ਦੀ ਆਈ, ਰਾਤ ਫਿਰੇ ਨਸ਼ਿਆਈ,
ਜਾਨ ਏਸੇ ਗਲੋਂ ਡਰੇ, ਕਿਤੇ ਪੈ ਜੇ ਨਾ ਜੁਦਾਈ…..(2)
ਬੇਹਿਸਾਬੀਆਂ ਤੋਂ……
ਬੇਹਿਸਾਬੀਆਂ ਤੋਂ, ਸਾਥੋਂ ਭਾਵੇਂ ਤਾਰੇ ਗਿਣਵਾ ਲੈ…..
ਪਰ ਛੱਡ ਕੇ ਨਾ ਜਾ…
ਸਾਡੇ ਚੰਮ ਦੀਆਂ ਜੁੱਤੀਆਂ, ਸਵਾਂ ਕੇ ਪੈਰੀਂ ਪਾ ਲੈ,
ਪਰ ਛੱਡ ਕੇ ਨਾ ਜਾ……ਤੂੰ ਛੱਡ ਕੇ ਨਾ ਜਾ..
ਹਾਏ…. ਛੱਡ ਕੇ ਨਾ ਜਾ………
ਸਾਡੇ ਚਾਅਵਾਂ ਨੂੰ ਨੀ ਚੈਨ, ਨਾ ਕੋਈ ਸਾਹਾਂ ਨੂੰ ਸਹਾਰਾ,
” ਧੰਮੀ ” ਹੱਥ ਜੋੜ ਆਖੇ, ਤੇਰੇ ਬਿਨਾਂ ਨਹੀਂ ਗੁਜਾਰਾ…..(2)
ਸੂਲਾਂ ਖੋਬ ਸਾਡੇ….
ਖੋਬ ਸਾਡੇ ਭਾਵੇਂ ਸੂਲੀ ਤੇ ਚੜਾ ਲੈ… ਪਰ ਛੱਡ ਕੇ ਨਾ ਜਾ…
ਸਾਡੇ ਚੰਮ ਦੀਆਂ ਜੁੱਤੀਆਂ, ਸਵਾਂ ਕੇ ਪੈਰੀਂ ਪਾ ਲੈ,
ਪਰ ਛੱਡ ਕੇ ਨਾ ਜਾ……ਤੂੰ ਛੱਡ ਕੇ ਨਾ ਜਾ.....