Page - 11

Gurdas Maan Injh Nai Karide

ਮੁੰਦਰੀ ਮੁਹੱਬਤਾਂ ਦੀ ਨਗ ਪਾਇਆ ਕੱਚ ਦਾ
ਜੌਹਰੀਆ ਵੇ ਤੈਥੋੰ ਨਾ ਪਛਾਣ ਹੋਇਆ ਸੱਚ ਦਾ
ਥਾਂ ਵੇ ਨਗੀਨਿਆਂ ਦੀ ਕੱਚ ਨੀ ਜੜੀੰਦੇ
ਇੰਜ ਨੀ ਕਰੀੰਦੇ.…ਸੱਜਣਾਂ ਵੇ ਇੰਜ ਨੀ ਕਰੀੰਦੇ

Eh Dunia Matlabi Lokan Di

ਨਾ ਕਰ ਇਤਬਾਰ ਇਸ ਦੁਨੀਆ ਤੇ ,
ਇਹ ਦੁਨੀਆ ਮਤਲਬੀ ਲੋਕਾਂ ਦੀ ,
ਨਾ ਭਰਾ ਕੋਈ ਤੇ ਨਾ ਭੈਣ ਇੱਥੇ ,
ਗੱਢ਼ੀ ਚਲਦੀ ਇੱਥੇ ਨੋਟਾਂ ਦੀ
ਨਾ ਕਰ ਇਤਬਾਰ ਇਸ ਦੁਨੀਆ ਤੇ,
ਇਹ ਦੁਨੀਆ ਮਤਲਬੀ ਲੋਕਾਂ ਦੀ...

ਹਰ ਕੋਈ ਲੁੱਟਣ ਨੂੰ ਫਿਰਦਾ ਏ
ਹਰ ਕੋਈ ਸੁੱਟਣ ਨੂੰ ਫਿਰਦਾ ਏ
ਇੱਥੇ ਚੱਲਦੀ ਏ ਮਾੜੀਆਂ ਸੋਚਾਂ ਦੀ
ਨਾ ਕਰ ਇਤਬਾਰ ਇਸ ਦੁਨੀਆ ਤੇ,
ਇਹ ਦੁਨੀਆ ਮਤਲਬੀ ਲੋਕਾਂ ਦੀ...

ਕੋਈ ਕਿਸੇ ਨੂ ਆਪਣਾ ਕਹੇ ਨਾ,
ਇਥੇ ਪ੍ਯਾਰ ਵੀ ਸਚੇ ਰਹੇ ਨਾ,
ਇਹ ਤੇ ਹੋਗੀ "ਖੁਸ਼ " ਹੁਣ ਖੂਨ ਪੀਣੀਆਂ ਜੋਕਾਂ ਦੀ ,
ਨਾ ਕਰ ਇਤਬਾਰ ਇਸ ਦੁਨਿਆ ਤੇ ,
ਇਹ ਦੁਨੀਆ ਮਤਲਬੀ ਲੋਕਾਂ ਦੀ...

Babbal Rai Jattan da Munda Lyrics

ਮੇਹਨਤੀ ਹੁੰਦਾ ਸੀ ਹੁਣ ਰਾਂਝਾ ਬਣਿਆ
ਲਵ ਸੌੰਗ ਹੀ ਬਜਾਉੰਦਾ ਅੱਜਕੱਲ ਫੋਰਡ ਤੇ
ਜੱਟਾਂ ਦਾ ਵਿਗਾੜਤਾ ਤੈ ਮੁੰਡਾ ਗੋਰੀਏ
ਚੋਬਰਾਂ ਦੀ ਢਾਣੀ ਵਿੱਚ ਬਹਿੰਦਾ ਮੋੜ ਤੇ

Babbu Maan - Bheegi Palkon Par

ਬੁੱਝਣੇ ਲੱਗੇ ਦੀਏ ਤੇਜ਼ ਹਵਾਉ ਮੇਂ
ਅਬ ਰਹਾ ਨਾ ਦਮ ਮੇਰੀ ਸਜਾਉ ਮੇਂ
ਮੌਤ ਸਾਹਮਣੇ ਹੈ ਕਿਆ ਖੂਬ ਨਜ਼ਾਰਾ ਹੈ
ਭੀਗੀ ਪਲਕੋਂ ਪਰ ਨਾਮ ਤੁਮਾਹਰਾ ਹੈ !!!

Dupatta Chume Laal bulian

ਸਵਾ ਅੱਠ ਅੱਡੇ ਵਿੱਚ ਲੱਗ ਜਾਣ ਰੌਣਕਾਂ,
ਕੀਤਾ ਤੇਰਾ ਲੋਹੜੇ ਦਾ ਸ਼ਿੰਗਾਰ ਨੀ
ਹੱਥਾਂ ਵਿੱਚ ਦਿਲ ਫੜ ਲੈੰਦੇ ਨੇ ਪੜਾਕੂ,
ਤੱਕ ਨੈਣਾਂ ਵਿੱਚ ਕੱਜਲੇ ਦੀ ਧਾਰ ਨੀ
ਹਿੱਕ ਉੱਤੇ ਉੱਸਰੇ ਪਿਆਰ ਦੇ ਬੁਰਜ ਤੇਰੇ,
ਚੱਲੇ ਨੇ ਗਰੀਬਾਂ ਦੀਆਂ ਢਾਉਣ ਕੁੱਲੀਆਂ
ਪੱਬਾਂ ਉੱਤੇ ਭਾਰ ਦੇ ਕੇ ਤੁਰਦੀ ਰਕਾਂਨੇ,
ਅੱਗ ਲੱਗਣਾ ਦੁਪੱਟਾ ਚੁੰਮੇੰ ਲਾਲ ਬੁੱਲੀਆਂ