Page - 21

Ni Tu Jatt Te Maan Kari

ਮੈ ਸੁਣਿਆ ਲੋਕਾਂ ਤੋਂ ਨੀ ਤੈਨੂੰ ਰਿਸ਼ਤੇਦਾਰ ਡਰਾਉਂਦੇ,
ਸਾਡੇ ਪਾਕ #ਪਿਆਰ ਉੱਤੇ ਬੰਧਨ ਜਾਤ ਪਾਤ ਦਾ ਲਾਉਦੇ <3
ਕਈ ਕੈਦੋ ਕਹਿੰਦੇ ਨੇ, ਸਾਡਾ #ਇਸ਼ਕ ਵਿਚਾਲੇ ਰਹਿ ਜੂ
ਨੀ ਤੂੰ ਜੱਟ ਤੇ ਮਾਣ ਕਰੀ, ਤੈਨੂੰ ਖੋਹ ਕੇ #ਖੁਦਾ ਤੋਂ ਲੈ ਜੂ <3

Rabb nu vi badlna pauga

ਕਦੋਂ ਤੱਕ ਮੌਸਮ ਇੱਕੋ ਜਿਹਾ ਰਹੂਗਾ,
ਇੱਕ ਨਾ ਇੱਕ ਦਿਨ ਤਾਂ ਬਦਲਣਾ ਪਊਗਾ
ਕੀ ਹੋਇਆ ਅੱਜ ਹਾਲਾਤ ਮੇਰੇ ਮਾੜੇ ਨੇ,
ਹਾਲਾਤਾਂ ਨੂੰ ਇੱਕ ਦਿਨ ਬਦਲਣਾ ਪਊਗਾ...
ਹੌਲੀ ਹੌਲੀ ਰੱਬ ਵੀ ਮੰਨ ਹੀ ਜਾਊਗਾ,
ਆਖਿਰ ਦੋਹਾਂ ਦਾ ਪਿਆਰ ਵੇਖ ਕੇ
ਰੱਬ ਨੂੰ ਵੀ ਇੱਕ ਦਿਨ ਬਦਲਣਾ ਪਊਗਾ...

Mainu Bass Tu Chahidi E

ਤੈਨੂੰ ਦੇਖਣ ਲਈ ਲੋੜ ਨਾ ਮੈਨੂੰ ਇਹਨਾਂ ਅੱਖਾਂ ਦੀ
ਰੱਬ ਕੋਲੋਂ ਤੈਨੂੰ ਹੀ ਮੰਗਦਾ ਲੋੜ ਨਾ ਮੈਨੂੰ ਲੱਖਾਂ ਦੀ
ਕੱਲੇ ਦਾ ਨਾ ਮੇਰਾ ਇਸ ਦੁਨੀਆ ਵਿਚ ਦਿਲ ਲਗਦਾ
ਤੇਰੇ ਬਿਨਾ ਤੂੰ ਦੱਸ ਹੋਰ #ਦਿਲ ਵਿਚ ਮੈਂ ਰੱਖਾਂ ਕੀ ?
ਉਂਝ ਮੈਂ ਕਿਸੇ ਨੂੰ ਦੱਸਦਾ ਨੀ ਬੱਸ ਮੈਨੂੰ ਤੂੰ ਚਾਹੀਦੀ ਏਂ
ਇਹ ਗੱਲ ਤੈਨੂੰ ਕਿਵੇਂ ਤੇ ਕਿਦਾਂ ਆਖਾਂ ਨੀ... ?

Noor uhde chehre wich

ਸੋਹਣੀ ਜੋ ਸੀ ਹੱਦੋਂ ਵੱਧ,
ਜਿਵੇਂ ਚਾਨਣ ਕੋਈ ਹਨੇਰੇ ਵਿੱਚ,
ਫੁੱਲ ਦੇਖ ਕੇ ਉਹਨੂੰ ਖਿੜਦੇ ਸਨ,
ਐਨਾਂ ਨੂਰ ਸੀ ਉਹਦੇ ਚੇਹਰੇ ਵਿੱਚ <3

Tu Bharosa Mere Te Rakhin

ਜੇ ਮੇਰਾ ਏਨਾ ਮਾੜਾ ਹਾਲ ਏ
ਤਾਂ ਮੇਰੀ #ਜਾਨ ਦਾ ਕੀ ਹਾਲ ਹੋਊਗਾ
ਉਹਦੇ ਮਨ ਚ ਮੇਰਾ ਹੀ ਖਿਆਲ ਹੋਊਗਾ <3
ਯਾਦ ਕਰ ਕਰ ਉਹਦਾ ਬੁਰਾ ਹਾਲ ਹੋਊਗਾ
ਆਸ ਨਾ ਛੱਡੀ ਭਰੋਸਾ ਤੂੰ ਮੇਰੇ ਤੇ ਰੱਖੀਂ
ਮੈ ਜਲਦੀ ਤੋ ਪਹਿਲਾਂ ਤੇਰੇ ਨਾਲ ਹੋਊਂਗਾ <3